0 Bookmarks 124 Reads0 Likes
ਜਿਉਂ ਜਿਉਂ ਲੂਣਾਂ ਬਦਲੀ, ਤਿਉਂ ਤਿਉਂ ਰਾਜਾ ਸਾਲਵਾਹਨ ਇਕ ਅੱਗ ਜਿਹੀ
ਸੇਕਦਾ, ਉੁਮਰ ਦੇ ਸਿਆਲੇ ਦਾ ਠਰਿਆ, ਕੰਿਹੰਦਾ ਕਿਹਾ ਆਰਾਮ ਹੈ ।
ਲੂਣਾਂ ਰਾਜੇ ਥੀਂ ਵੱਧ ਕੁਝ, ਉਹਨੂੰ ਹੋਰ ਹੋਰ ਕਾਬੂ ਕਰਦੀ,
ਆਪਣੇ ਮੂੰਹ ਤੇ ਜੁੱਸੇ ਦੇ ਲਾਲਚ ਜਿਹੇ ਵਿਚ ਕੈਦ ਰੱਖਿਆ ਸੀ
ਸਾਲਵਾਹਨ ਨੂੰ ਇਕ ਜਾਦੂ ਜਿਹੇ ਵਿਚ,
ਆਦਮੀ ਦਾ ਲੇਲਾ, ਲੇਲੇ ਦਾ ਖੋਤਾ, ਮਰਦ ਥੀਂ ਨੀਵਾਂ ਨੀਵਾਂ ਰੋਜ਼ ਹੈਵਾਨ
ਉਹਨੂੰ ਬਣਾਉਂਦੀ, ਆਪੇ ਜਿਹਾ ਕਰਦੀ,
ਫ਼ਰੇਬ ਲੱਖਾਂ ਕਰਦੀ, ਵਫ਼ਾਦਾਰੀ ਦੀਆਂ ਗੱਲਾਂ, ਅਨੇਕ ਮੁੜ ਮੁੜ ਦਿਲ ਨੰਗਾ
ਖਰ ਕਰ ਦੱਸਦੀ, 'ਮੈਂ ਤੇਰੀ' ਆਖਦੀ ।
ਲੂਣਾਂ ਨੇ ਰਾਜੇ ਨੂੰ ਪੂਰਾ ਕਾਬੂ ਕੀਤਾ,
ਰਾਜੇ ਦੇ ਨੈਣ ਨਾ ਰਹੇ, ਨਾ ਦਿਲ ਰਿਹਾ, ਨਾ ਸਿਰ ਰਿਹਾ ਆਪਣਾ,
ਲੂਣਾਂ ਬੈਠੀ ਰਾਜ ਕਰਦੀ, ਸਾਲਵਾਹਨੀ ਤਖ਼ਤ ਤੇ,
ਲੂਣਾਂ ਜ਼ਹਿਰ ਸੀ ਮਿੱਠਾ, ਮਾਸ, ਹੱਡੀ ਰਾਜੇ ਦਾ ਥੋਥਾ ਕਰ ਰਹੀ ਸੀ,
ਰਾਜਾ ਸਾਲਵਾਹਨ ਭੁਲੇਖੇ ਵਿਚ ਮਰ ਗਿਆ, ਧਰਮ, ਕਰਮ, ਇਨਸਾਫ਼, ਕਾਨੂੰਨ
ਕੰਮ, ਰਾਜ, ਰਾਜਨੀਤੀ ਹੁਕਮ ਸਭ, ਇਕ ਲੂਣਾਂ ਲੂਣਾਂ ਹੋ ਰਹਿਆ !!
No posts
No posts
No posts
No posts
Comments