ਸੋਹਣੀ ਦੀ ਪਰਵਰਿਸ਼ (ਪਾਲਣਾ)'s image
1 min read

ਸੋਹਣੀ ਦੀ ਪਰਵਰਿਸ਼ (ਪਾਲਣਾ)

Fazal Shah SayyadFazal Shah Sayyad
0 Bookmarks 111 Reads0 Likes


ਸੋਹਣੀ ਰਾਤ ਸ਼ਬ ਕਦਰ ਦੇ ਜਨਮ ਲਿਆ,
ਵਿਚ ਪੋਤੜੇ ਇਸ਼ਕ ਦੇ ਪਾਇਓ ਨੇ ।
ਜਿਹੜੀ ਗੁੜ੍ਹਤੀ ਮਿਲੀ ਸਾਰੇ ਆਸ਼ਕਾਂ ਨੂੰ,
ਸੋਈ ਸੋਹਣੀ ਦੇ ਮੁੱਖ ਲਾਇਓ ਨੇ ।
ਜੋ ਕੁਝ ਸ਼ਰ੍ਹਾ ਸ਼ਰੀਫ਼ ਦੀ ਬਾਤ ਆਹੀ,
ਮੁੱਲਾਂ ਸੱਦ ਕੇ ਬਾਂਗ ਦਿਵਾਇਓ ਨੇ ।
ਫ਼ਜ਼ਲ ਸ਼ਾਹ ਸੋਹਣੀ ਜੰਮਦੀ ਰੋਣ ਲੱਗੀ,
ਵੇਖ ਅਕਲ ਤੇ ਹੋਸ਼ ਭੁਲਾਇਓ ਨੇ ।

No posts

Comments

No posts

No posts

No posts

No posts