
Share0 Bookmarks 135 Reads0 Likes
ਲੀਡਰਾਂ ਦੀ ਡਿਬਰੀ ਟੈਟ
(ਨੀਰਜ ਸ਼ਰਮਾ)
ਹੈ ਚਲ ਰਿਹਾ ਫਿਰ ਤੋਂ ਚੁਣਾਵਾਂ ਦਾ ਇਸ ਵੇਲੇ ਦੋਰ,
ਹੈ ਪੈ ਰਿਹਾ ਇਸ ਦਾ ਹੀ ਚਾਰੋਂ ਪਾਸੇ ਭਾਰੀ ਸੌ਼ਰ,
ਹਰ ਪਾਰਟੀ ਮੰਗ ਰਹੀ ਹੱਥ ਜੋੜ ਕੇ ਵੌਟ,
ਵਹਾਨੇ ਪੈਣ ਜਿੱਤ ਲਈ ਭਾਵੇਂ ਕਿੰਨੇ ਵੀ ਨੋਟ,
ਕੋਈ ਮੰਗੇ ਵੋਟ ਦੇ ਦਵੋ ਤੁਸੀ ਮੇਰੀ ਇਸ ਧਰਮ ਜਾਤ ਤੇ,
ਕੋਈ ਚਾਹੇ ਵੋਟ ਲੈ ਲਵਾਂ ਜਨਤਾ ਤੋਂ ਬਸ ਗਲ ਬਾਤ ਤੇ,
ਕੋਈ ਸੋਚੇ ਮਿਲੇਗੀ ਵੋਟ ਮੈਨੂੰ ਦੂਜੇ ਦੀ ਕਟ ਕੇ,
ਕੋਈ ਮੰਨੀ ਬੈਠੇ ਲੈ ਲੋ ਵੋਟ ਜਨਤਾਂ ਨੂੰ ਵਾਂਡ ਕੇ,
ਕਿਸੇ ਨੂੰ ਬਸ ਪੈਸੇ ਤੇ ਅਪਣੇ ਭਰੋਸਾ ਹੈ ਪੁਰਾ,
ਕਿਸੇ ਨੂੰ ਭਰੋਸਾ ਦੁਜੇ ਦਾ ਕੰਮ ਹਜੇ ਪਿਆ ਅਧੂਰਾ,
ਕਈ ਤਾਂ ਫ੍ਰੀ ਚ ਅੱਜ ਹੈ ਰਾਸ਼ਨ ਤਕ ਵੀ ਵੰਡਦੇ,
ਕਈ ਜਾ ਕੇ ਲੋਕਾਂ ਦੇ ਹੈਂ ਤਲਬੇ ਤਕ ਵੀ ਚਾਟਦੇ,
ਕੁਝ ਤਾਂ ਗੱਲਾਂ ਕਰਦੇ ਹੈ ਆਧੂਣੀਕ ਸਮਾਜ ਦੀਆਂ,
ਕੁਝ ਗੱਲਾਂ ਅਜ਼ੀਬ ਹੈ ਦਸਦੇ ਪੁਰਾਣੇ ਵਿਵਾਦ ਜਹਿਆਂ,
ਕਿਨੇ ਇਥੇ ਲੋਕਾਂ ਨੂੰ ਝੂਠੇ ਸਬਜ਼ਬਾਗ ਵਿਖਾਉਂਦੇ,
ਕਿਨੇ ਹੀ ਇਥੇ ਬਾਦਿਆਂ ਚ ਹੀ ਸਾਰੀ ਦੁਨੀਆਂ ਹਿਲਾਉਂਦੇ,
ਕਈ ਤਾਂ ਘਰ ਗ਼ਰੀਬ ਦੇ ਜ਼ਬਰਦਸਤੀ ਆ ਰੋਟੀ ਹੈ ਖਾਂਦੇ,
ਕਈ ਤਾਂ ਘਰ ਗ਼ਰੀਬ ਦੇ ਬਸ ਫੋਟੋ ਖਿਚਵਾਉਣ ਹੀ ਆਂਦੇ,
ਕੋਈ ਕਹਿੰਦਾ ਘਰ ਘਰ ਸਰਕਾਰੀ ਨੌਕਰੀ ਅਸੀ ਦੇਵਾਂਗੇ,
ਕੋਈ ਕਹਿੰਦਾ ਤੁਹਾਡੇ ਰੋਜ਼ਗਾਰ ਦੀ ਗਾਰੰਟੀ ਅਸੀ ਲਵਾਂਗੇ,
ਕਈ ਹੈ ਕਹਿੰਦੇ ਸਕੂਲ ਕਾਲਜ ਬਿਨਾਂ ਫੀਸ ਦੇ ਚੱਲਣਗੇ,
ਕਈ ਤਾਂ ਕਹਿੰਦੇ ਰਿਸ਼ਵਤ ਖੋਰ ਘਰ ਬੈਠੇ ਹੱਥ ਮਲਣਗੇ,
ਕਿਨੇਂ ਕਹਿੰਦੇ ਕਾਨੂੰਨ ਵਿਵਸਥਾ ਚ ਸੁਧਾਰ ਅਸੀ ਕਰਾਂਗੇ,
ਕਿਨੇਂ ਕਹਿੰਦੇ ਲੈਪਟਾਪ ਜਿਤਦੇ ਸਾਰ ਸਬ ਨੂੰ ਲੈ ਕੇ ਦੇਵਾਂਗੇ,
ਕੋਈ ਕਹਿੰਦਾ ਹਰ ਜ਼ਨਾਨੀ ਨੂੰ ਹਜ਼ਾਰ ਰੁਪਏ ਦਵਾਕੇ ਰਹਾਂਗੇ,
ਕੋਈ ਕਹਿੰਦਾ ਥੁਡਾਪਾ ਪੈਂਸ਼ਨ ਵਧਾਕੇ ਹੀ ਹੁਣ ਸਾਂਹ ਲਵਾਂਗੇ,
ਕੁਝ ਤਾਂ ਕਹਿੰਦੇ ਨਸ਼ੇ ਦਾ ਮਖੂ ਹੁਣ ਠੱਪ ਕੇ ਰਹਾਂਗੇ,
ਕੁਝ ਹੈ ਕਹਿੰਦੇ ਅਫੀਮ ਤੁਹਾਡੇ ਖੇਤਾਂ ਚ ਹੀ ਉਗਾਵਾਂਗੇ,
ਕਈ ਤਾਂ ਬੈਠੇ ਗਪਾ ਚ ਥੂਕ ਦਾ ਕੜਾਹ ਬਨਾਇ ਜਾਂਦੇ,
ਕਈ ਇਥੇ ਸਪਨਿਆਂ ਚ ਸਵਿਟਜ਼ਰਲੈਂਡ ਦਿਖਾਈ ਜਾਂਦੇ,
ਕੋਈ ਖੁਦ ਨੂੰ ਹੁਣ ਤਾਂ ਬੰਦਾ ਆਮ ਜਿਹਾ ਹੀ ਕਹਿੰਦਾ,
ਕੋਈ ਖੁਦ ਨੂੰ ਜਨਤਾਂ ਸਾਹਮਨੇ ਗਰੀਬ ਜਿਹਾ ਹੈ ਦਿਖਾਂਦਾ,
ਹੁਣ ਸੋਚਣਾ ਹੈ ਇਸ ਜਨਤਾਂ ਨੇ ਕਿਸ ਨੂੰ ਹੈ ਜਿਤਾਨਾਂ,
ਹੁਣ ਸੋਚ ਲੈਣਾ ਇਹ ਰਿਸ਼ਤਾ ਪੈਣਾ ਪੰਜ ਸਾਲ ਨਿਭਾਨਾ,
ਚੋਰ ਲਿਡਰਾ ਨੂੰ ਵੇਖ ਜਨਤਾਂ ਤੇਜੇ ਤੋਂ ਵੀ ਤੇਜ ਹੈ ਭਾਜਦੀ ,
ਚੋਰ ਲਿਡਰਾ ਦੀ ਡਿਬਰੀ ਟੈਟ ਕਰਨਗੇ ਇਹ ਹੈ ਜਾਚਦੀ,
ਪਾਰਟਿਆਂ ਨੂੰ ਲਾ ਦਵੋ ਸਾਇਡ ਤੇ,ਕੈਂਡੀਡੇਟ ਦੇਖ ਹੀ ਝੰਡੀ ਤੂੰ ਪੁਟੀਂ,
ਦੇਖੋਂ ਕਿ ਹੈ ਪਡ਼ਾਈ ਉਸ ਕਿਤੀ,ਕਿਦਾ ਹੁਣ ਤਕ ਉਸ ਜ਼ਿੰਦਗੀ ਹੈ ਕਟੀ,
ਇਹਨਾਂ ਕਿਸੇ ਨੇ ਕੁਝ ਨਹੀਂ ਕਰਨਾ, ਜੋ ਕੁਝ ਕਰਨਾਂ ਅਸੀ ਹੀ ਹੈ ਕਰਨਾ,
ਸੋਚ ਸਮਝ ਕੇ ਇਸ ਵਾਰ ਹੈ ਚਲਣਾਂ,ਕਿਸੇ ਤੋਂ ਆਪਾਂ ਹੁਣ ਨਹੀ ਡਰਨਾ,
ਜਿਤਾਨਾ ੳੁਸ ਨੂੰ ਜੋ ਹਕ ਹੈ ਰਖਦਾ,ਵੋਟ ਆਜ਼ਾਦ ਜਾਂ ਕਿਸੇ ਵੀ ਦਲ ਨੂੰ ਦੇਵੋ,
ਲੋਕਤੰਤਰ ਦੀ ਨਵੀਂ ਨੀਵ ਹੁਣ ਪਾਵੋ,ਪੁਰੀ ਤਸਲੀ ਕਰਕੇ ਲੋਕ ਮਤਾ ਲੈ ਆਵੋ।
-ਨੀਰਜ ਸ਼ਰਮਾ(9211017509)
No posts
No posts
No posts
No posts
Comments