Kudiyan written by Mandeep khanpuri's image
Share0 Bookmarks 22 Reads0 Likes


ਧੀ ਤੇਰੀਮੁੰਡਾ ਜੰਮਿਆ ਤਾਂ ਬਰਫੀ ਵੰਡੀ  

ਧੀ ਜੰਮੀ ਤਾਂ ਲੱਡੂ ਵੀ ਨਹੀਂ  

ਕਿਉਂ ਲੱਗਦਾ ਤੈਨੂੰ ਪੁੱਤ ਹੀ ਕਮਾਊ  

ਧੀ ਤੇਰੀ ਜੱਜ ਲੱਗੂ ਵੀ ਨਹੀਂ  

ਇਹ ਨਿਆਂ ਨੀ ਮਨਜ਼ੂਰ ਸਾਨੂੰ

ਆਪਣੀ ਤੂੰ ਸਮਝ ਨਾ ਦੂਰ ਤੂੰ ਸਾਨੂੰ  

ਸਭ ਦਾ ਕਰਦੀਆਂ ਆਦਰ ਧੀਆਂ  

ਖੜ੍ਹਦੀਆਂ ਮੁੰਡਿਆਂ ਬਰਾਬਰ ਧੀਆਂ  

ਜਦ ਭਾਈਆਂ ਸਿਰ ਦੁੱਖ ਕੋਈ ਆਵੇ  

ਬਣ ਜਾਂਦੀਆਂ ਗਾਡਰ ਧੀਆਂ  

ਇਹ ਕੰਜਕਾਂ ਨੇ ਤੂੰ ਗਲ ਨਾਲ ਲਾ ਲਈਂ  

ਜ਼ਖ਼ਮਾਂ ਨੂੰ ਢੱਕਣ ਬਣ ਚਾਦਧੀਆਂ  

ਜ਼ਿੰਦਗੀ ਲਾਉਂਦਿਆਂ ਪਰਿਵਾਰ ਦੇ ਲੇਖੇ  

ਦੂਜਾ ਘਰ ਸਹੁਰਾ ਪਹਿਲਾਂ ਪੇਕੇ  

ਇਨ੍ਹਾਂ ਦੀ ਕੁੱਖ ਚੋਂ ਸੂਰਮੇ ਜੰਮਦੇ  

ਜਮਾਉਣ ਵਾਲਾ ਕੋਈ ਜਮਾ ਕੇ ਵੇਖੇ  

ਇਹ ਫ਼ਰਜ਼ਾਂ ਵਾਲੀ ਡੋਰ ਜਿਹੀਆਂ ਨੇ  

ਜਾਂ ਰਾਣੀ ਜਿੰਦ ਕੌਰ ਜਿਹੀਆਂ ਨੇ  

ਲੱਖਾਂ ਦੀ ਇੱਜ਼ਤ ਅੱਖਾਂ ਵਿੱਚ ਰੱਖੀ  

ਤੇ ਸ਼ਰਮਾ ਅਰਬ ਕਰੋੜ ਜਿਹੀਆਂ ਨੇ  


ਲੇਖਕ  - ਮਨਦੀਪ ਖਾਨਪੁਰੀ  

ਪਿੰਡ - ਖਾਨਪੁਰ ਸਹੋਤਾ ਹੁਸ਼ਿਆਰਪੁਰ  

ਮੋਬਾਇਲ ਨੰ -9779179060 ਰ 

No posts

Comments

No posts

No posts

No posts

No posts