Poem's image
Share1 Bookmarks 27 Reads1 Likes

*ਵਿੱਦਿਆ*

ਅਨਪੜ੍ਹਤਾ ਨੂੰ ਜੇ ਦੂਰ ਭਜਾਉਣਾ,

ਵਿੱਦਿਆ ਨੂੰ ਪਓ ਗੱਲ ਨਾਲ ਲਾਉਣਾ।


ਵਿੱਦਿਆ ਹੈ ਅਨਮੋਲ ਗਹਿਣਾ,

ਜਿਸ ਨੂੰ ਸੋਖਾ ਨਹੀਂ ਹੁੰਦਾ ਪਾ ਲੈਣਾ।


ਵਿੱਦਿਆ ਹੈ ਅਣਮੁੱਲੀ ਦਾਤ,

ਜੋਂ ਹਰ ਇੱਕ ਦੀ ਝੋਲੀ ਪਾਵੇ ਸੋਗਾਤ।


ਵਿੱਦਿਆ ਬਿਨ ਇਨਸਾਨ ਸੱਖਣਾ,

ਜ਼ਰੂਰੀ ਹੈ ਵਿੱਦਿਆ ਨੂੰ ਆਪਣੇ ਨਾਲ ਰੱਖਣਾ।


ਮਿਹਨਤ,ਲਗਨ ਹੈ ਇਸ ਦੀ ਖੁਰਾਕ,

ਜਿਸ ਨਾਲ ਸਫ਼ਲਤਾ ਦੀ ਮਿਲਦੀ ਦਾਤ।


ਵਿੱਦਿਆ ਬਾਝੋਂ ਛਾਏ ਹਨੇਰਾ,

ਨਾਲ ਵਿੱਦਿਆ ਹੀ ਹੁੰਦਾ ਸਵੇਰਾ

ਨਾਲ ਵਿੱਦਿਆ ਹੀ ਹੁੰਦਾ ਸਵੇਰਾ....

✍️ ਕਿਰਪਾ ਸ਼ਰਮਾ

No posts

Comments

No posts

No posts

No posts

No posts