ਇਕ ਪੁਛਦੀਆਂ ਪੰਡਤਿ ਜੋਇਸੀ's image
1 min read

ਇਕ ਪੁਛਦੀਆਂ ਪੰਡਤਿ ਜੋਇਸੀ

Shah SharafShah Sharaf
0 Bookmarks 68 Reads0 Likes


ਇਕ ਪੁਛਦੀਆਂ ਪੰਡਤਿ ਜੋਇਸੀ,
ਕਦਿ ਪੀਆ ਮਿਲਾਵਾ ਹੋਇਸੀ,
ਮਿਲਿ ਦਰਦ ਵਿਛੋੜਾ ਖੋਇਸੀ ।੧।

ਤਪ ਰਹੀਸੁ ਮਾਏ ਮੇਰਾ ਜੀਅ ਬਲੇ,
ਮੈ ਪੀਉ ਨ ਦੇਖਿਆ ਦੁਇ ਨੈਨ ਭਰੇ ।੧।ਰਹਾਉ।

ਨਿਤ ਕਾਗ ਉਡਾਰਾਂ ਬਨਿ ਰਹਾਂ,
ਨਿਸ ਤਾਰੇ ਗਿਣਦੀ ਨ ਸਵਾਂ,
ਜਿਉਂ ਲਵੇ ਪਪੀਹਾ ਤਿਉਂ ਲਵਾਂ ।੨।

ਸਹੁ ਬਿਨ ਕਦ ਸੁਖ ਪਾਵਈ,
ਜਿਉਂ ਜਲ ਬਿਨ ਮੀਨ ਤੜਫਾਵਈ,
ਜਿਉਂ ਬਿਛੜੀ ਕੂੰਜ ਕੁਰਲਾਵਈ ।੩।

ਸ਼ੇਖ਼ ਸ਼ਰਫ਼ ਨ ਥੀਉ ਉਤਾਵਲਾ,
ਇਕਸੇ ਚੋਟ ਨ ਥੀਂਦੇ ਚਾਵਲਾ,
ਮਤ ਭੂਲੇਂ ਬਾਬੂ ਰਾਵਲਾ ।੪।
(ਰਾਗ ਧਨਾਸਰੀ)

No posts

Comments

No posts

No posts

No posts

No posts