
0 Bookmarks 134 Reads0 Likes
ਸੁਹਣੀ ਸੂਰਤ ਯਾਰ ਸੁਹਣੇ ਦੀ, ਡਿਠਮ ਜੋ ਹਿਕ ਡਿਹਾੜੇ ।
ਦਸਤ ਕੀਤੁਸ ਤਲਵਾਰ ਬਿਰਹ ਦੀ, ਮਾਰੇ ਵਤ ਉਲਾਰੇ ।
ਖੜੇ ਰਹਨਿ ਬਧ ਬਾਂਹਾਂ ਅਗੂੰ, ਆਸ਼ਿਕ ਵਿਚ ਨਜ਼ਾਰੇ ।
ਰੂਬਰੂ ਮਾਸ਼ੂਕਾਂ ਸੱਚਲ, ਡੇਂਦੇ ਸਿਰ ਬੇਚਾਰੇ !
(ਡਿਹਾੜੇ=ਦਿਹਾੜੇ,ਦਿਨ, ਦਸਤ=ਹੱਥ, ਬਧ ਬਾਂਹਾਂ=ਹੱਥ ਬੰਨ੍ਹ,
ਰੂਬਰੂ=ਅੱਗੇ, ਡੇਂਦੇ=ਭੇਟ ਕਰ ਦਿੰਦੇ ਹਨ)
No posts
No posts
No posts
No posts
Comments