ਕਿਸੇ ਨੂੰ ਅਪਣੇ ਅਮਲ ਦਾ ਹਿਸਾਬ ਕੀ ਦਈਏ's image
1 min read

ਕਿਸੇ ਨੂੰ ਅਪਣੇ ਅਮਲ ਦਾ ਹਿਸਾਬ ਕੀ ਦਈਏ

Munir NiaziMunir Niazi
1 Bookmarks 52 Reads0 Likes


ਕਿਸੇ ਨੂੰ ਅਪਣੇ ਅਮਲ ਦਾ ਹਿਸਾਬ ਕੀ ਦਈਏ।
ਸਵਾਲ ਸਾਰੇ ਗ਼ਲਤ ਨੇ ਜਵਾਬ ਕੀ ਦਈਏ।

ਉਨੀਂਦਰੇ ਕਈ ਸਦੀਆਂ ਦੇ ਖ਼ਾਲੀ ਅੱਖਾਂ ਵਿਚ,
ਇਨ੍ਹਾਂ ਬੇਅੰਤ ਖ਼ਲਾਵਾਂ 'ਚ ਖ਼ਾਬ ਕੀ ਦਈਏ।

ਹਵਾਵਾਂ ਵਾਂਗ ਮੁਸਾਫ਼ਿਰ ਨੇ ਦਿਲਬਰਾਂ ਦੇ ਦਿਲ,
ਇਨ੍ਹਾਂ ਨੂੰ ਇੱਕੋ ਜਗ੍ਹਾ ਅਜ਼ਾਬ ਕੀ ਦਈਏ।

ਅਜੇ ਸਮਝ ਨਹੀਂ ਹਰਫ਼ਾਂ ਦੀ ਰਮਜ਼ ਦੀ ਉਹਨੂੰ,
ਤੇ ਏਸ ਉਮਰੇ ਉਂਹਦੇ ਹੱਥ 'ਚ ਕਿਤਾਬ ਕੀ ਦਈਏ।

ਸ਼ਰਾਬ ਮੰਗਦਾ ਏ ਜੀ ਅਜ ਸ਼ਰਆ ਦੇ ਪਹਿਰੇ ਵਿਚ,
ਪਰ ਏਡੀ ਤੰਗੀ 'ਚ ਇਹਨੂੰ ਸ਼ਰਾਬ ਕੀ ਦਈਏ।

No posts

Comments

No posts

No posts

No posts

No posts