0 Bookmarks 199 Reads0 Likes
ਦਿਲਬਰ ਦੇ ਵਿਛੋੜੇ ਅੰਦਰ, ਅਜੇ ਰਿਹਾ ਮੈਂ ਜ਼ਿੰਦਾ
ਏਸ ਗਨਾਹੋਂ ਆਖ਼ਿਰ ਤੋੜੀ, ਸਦਾ ਰਹਾਂ ਸ਼ਰਮਿੰਦਾ
ਇਕ ਵਾਰੀ ਦੀਦਾਰ ਨਾ ਡਿੱਠਾ, ਲਏ ਪਿਆਰ ਨਾ ਮੂੰਹੋਂ
ਤੋੜੇ ਤਲਬ ਉਸੇ ਦੀ ਅੰਦਰ, ਹੋ ਚੁੱਕਾ ਬੇ-ਜਿੰਦਾ
ਘਰ ਤੇਰੇ ਕਈ ਨੌਕਰ ਚਾਕਰ, ਦਰ ਤੇਰੇ ਸੈ ਕੁੱਤੇ
ਨਫ਼ਰਾਂ ਦਾ ਮੈਂ ਗੋਲਾ ਸੱਜਣਾ! ਕੁੱਤਿਆਂ ਦਾ ਫਿਰ ਬੰਦਾ
ਦਰਦ ਫ਼ਿਰਾਕ ਤੇਰੇ ਦੀ ਲੱਜ਼ਤ, ਜਿਸ ਦਿਨ ਦੀ ਮੈਂ ਚੱਖੀ
ਖ਼ੁਸ਼ੀਆਂ ਕਰਦੀ ਵੇਖ ਲੋਕਾਈ, ਮਨ ਵਿਚ ਆਵੇ ਖ਼ੰਦਾ
ਜ਼ੇਵਰ ਜ਼ੇਬ ਪੁਸ਼ਾਕੀ ਤੋੜੇ, ਨਾਹੀਂ ਬਾਦਸ਼ਾਹਾਨੇ
ਗੋਦੜੀਆਂ ਸਿਰੋਪਾ ਅਸਾਨੂੰ, ਇਹੋ ਲਿਬਾਸ ਪਸਿੰਦਾ
ਚਾਹ ਮੇਰੀ ਪਈ ਚਾਹਿ ਮੁਹੰਮਦ, ਗਲ ਮੇਰੀ ਗੱਲ ਗਈਆ
ਮਨ ਲਏ ਮੈਂ ਬੋਲ ਸੱਜਣ ਦੇ, ਜੇ ਲੱਖ ਆਖੇ ਮੰਦਾ
No posts
No posts
No posts
No posts
Comments