0 Bookmarks 370 Reads0 Likes
ਬੁਰੇ ਨਛੱਤਰ ਜਰਮ ਲਿਆ ਸੀ, ਮੈਂ ਦੁਖਿਆਰਾ ਜੰਮਦਾ
ਦਰਦ ਵਿਛੋੜਾ ਤੇ ਸੁਖ ਥੋੜਾ, ਚੋੜਾ ਤੇਰੇ ਦਮ ਦਾ
ਨਾ ਦਿਲ ਵੱਸ ਨਾ ਦਿਲਬਰ ਮਿਲਦਾ, ਹਾਇ ਰੱਬਾ ਕੀ ਕਰਸਾਂ
ਕਿਸ ਸੰਗ ਫੋਲਾਂ ਬੇਦਨ ਦਿਲ ਦੀ, ਕੌਣ ਭੰਜਾਲ ਇਸ ਗ਼ਮ ਦਾ
ਪਹਿਲੇ ਦਿਨ ਦੀ ਸੁਝਦੀ ਆਹੀ, ਜਦੋਂ ਪ੍ਰੀਤ ਲਗਾਈ
ਸ਼ੀਰੀਂ ਜਾਨ ਮਿਸਲ ਫ਼ਰਿਹਾਦੇ, ਸਦਕਾ ਹੋਗ ਪਿਰਮ ਦਾ
ਸ਼ਾਹ ਪਰੀ ਦਾ ਨਿਹੁੰ ਲਗਾਇਆ, ਖ਼ਾਕੀ ਬੰਦਾ ਹੋ ਕੇ
ਕਦ ਮੇਰੇ ਸੰਗ ਉਲਫ਼ਤ ਕਰਸੀ, ਕੀ ਮੈਂ ਉਸਦੇ ਕੰਮ ਦਾ
ਵਤਨੋਂ ਛੋੜ ਹੋਇਓਸੁ ਪਰਦੇਸੀ, ਪਾੜਨ ਪਾੜਿ ਅਵੱਲੇ
ਦੁੱਖ ਸਹੇ ਸੁਖ ਪਾਇਆ ਨਾਹੀਂ, ਸੜਿਆ ਮੈਂ ਕਰਮ ਦਾ
ਜਿਸਦੀ ਯਾਰੀ ਤੇ ਜਿੰਦ ਵਾਰੀ, ਨਾ ਕਰਦੀ ਦਿਲਦਾਰੀ
ਕਿਸ ਅੱਗੇ ਫ਼ਰਿਆਦੀ ਜਾਈਏ, ਕਰੇ ਨਿਆਂ ਸਿਤਮ ਦਾ
ਨਗਰੀ ਮੇਰੀ ਹੁਕਮ ਸੱਜਣ ਦਾ, ਹਾਕਿਮ ਆਪ ਅਨਿਆਈਂ
ਬੇਦੋਸੇ ਨੂੰ ਸੂਲ਼ੀ ਦੇ ਕੇ, ਹੱਸਦਾ ਵੇਖ ਪਿਲਮਦਾ
ਹਾਏ ਅਫ਼ਸੋਸ ਨਾ ਦੋਸ ਕਿਸੇ ਤੇ, ਕੇਹੇ ਕਰਮ ਕਰ ਆਇਆ
ਆਖ ਮੁਹੰਮਦ ਕੌਣ ਮਿਟਾਵੇ, ਲਿਖਿਆ ਲੋਹ-ਕਲਮ ਦਾ
No posts
No posts
No posts
No posts
Comments