ਸੋਹਣੀ ਦੀ ਪੈਦਾਇਸ਼'s image
1 min read

ਸੋਹਣੀ ਦੀ ਪੈਦਾਇਸ਼

Fazal Shah SayyadFazal Shah Sayyad
0 Bookmarks 235 Reads0 Likes


ਇਕ ਰੋਜ਼ ਤੁੱਲਾ ਗਿਆ ਵਿਚ ਮਹਿਲੀਂ,
ਰੱਖ ਜੀਉ ਤੇ ਸ਼ੌਕ ਕਮਾਲ ਮੀਆਂ ।
ਸੂਰਜ ਫ਼ੈਜ਼ ਦੇ ਆਣ ਕੇ ਚਮਕ ਮਾਰੀ,
ਪੱਥਰ ਵਿਚ ਪੈਦਾ ਹੋਇਆ ਲਾਲ ਮੀਆਂ ।
ਸਿੱਪ ਅਬਰ ਨੈਸਾਨ ਦੇ ਕਰਮ ਕੋਲੋਂ,
ਬਾਰਦਾਰ ਹੋਇਆ ਮੋਤੀ ਨਾਲ ਮੀਆਂ ।
ਕੀਤੇ ਕੰਮ ਖ਼ੁਦਾਇ ਦੇ ਰਾਸ ਹੋਏ,
ਹਮਲ ਨਾਲ ਹੋਈ ਉਸਦੀ ਜ਼ਾਲ ਮੀਆਂ ।
ਜਦੋਂ ਗੁਜ਼ਰ ਗਏ ਨੌਂ ਮਾਹ ਪੂਰੇ,
ਕੀਤੀ ਦਰਦ ਨੇ ਬਹੁਤ ਬੇਹਾਲ ਮੀਆਂ ।
ਦਾਈ ਆਣ ਕੀਤਾ ਸਭ ਕਾਰਖ਼ਾਨਾ,
ਜੋ ਕੁਝ ਜਗ ਜਹਾਨ ਦੀ ਚਾਲ ਮੀਆਂ ।
ਪਿਛਲੀ ਰਾਤ ਲੜਕੀ ਪੈਦਾਵਾਰ ਹੋਈ,
ਚਿਹਰਾ ਚਮਕਦਾ ਚੰਨ ਮਿਸਾਲ ਮੀਆਂ ।
ਫ਼ਜ਼ਲ ਸ਼ਾਹ ਸੋਹਣੀ ਉਸ ਦਾ ਨਾਮ ਰੱਖਣ,
ਸੋਹਣਾ ਵੇਖ ਕੇ ਹੁਸਨ ਜਮਾਲ ਮੀਆਂ ।

No posts

Comments

No posts

No posts

No posts

No posts