ਸੱਯਦ ਅਬਦੁਲ ਕਾਦਰ ਜੀਲਾਨੀ ਦੀ ਸਿਫ਼ਤ's image
1 min read

ਸੱਯਦ ਅਬਦੁਲ ਕਾਦਰ ਜੀਲਾਨੀ ਦੀ ਸਿਫ਼ਤ

Fazal Shah SayyadFazal Shah Sayyad
0 Bookmarks 122 Reads0 Likes


ਅਲੀ ਪਾਕ ਜਨਾਬ ਹੈ ਗੌਸ ਆਜ਼ਮ,
ਮਹੀਯੁੱਦੀਨ ਜਹਾਨ ਦਾ ਪੀਰ ਮੀਆਂ ।
ਨਾਲ ਇਕ ਨਿਗਾਹ ਦੇ ਸ਼ਾਹ ਕੀਤੇ,
ਕਈ ਲੱਖ ਕੰਗਾਲ ਫ਼ਕੀਰ ਮੀਆਂ ।
ਬਾਹਰ ਕੱਢਿਆ ਡੁੱਬਦਿਆਂ ਬੇੜਿਆਂ ਨੂੰ,
ਕਰਾਮਾਤ ਦੇ ਪਾਇ ਜ਼ੰਜੀਰ ਮੀਆਂ ।
ਫ਼ਜ਼ਲ ਸ਼ਾਹ ਨੂੰ ਕੁਝ ਪ੍ਰਵਾਹ ਨਾਹੀਂ,
ਜੈਂਦਾਂ ਪੀਰ ਪੀਰਾਂ ਦਸਤਗੀਰ ਮੀਆਂ ।

No posts

Comments

No posts

No posts

No posts

No posts