ਰਸੂਲ ਦੇ ਚਾਰ ਯਾਰਾਂ ਦੀ ਸਿਫ਼ਤ's image
1 min read

ਰਸੂਲ ਦੇ ਚਾਰ ਯਾਰਾਂ ਦੀ ਸਿਫ਼ਤ

Fazal Shah SayyadFazal Shah Sayyad
0 Bookmarks 118 Reads0 Likes


ਪਹਿਲਾ ਯਾਰ ਸਦੀਕ ਰਸੂਲ ਸੰਦਾ,
ਜਿਸ ਸਿਦਕ ਯਕੀਨ ਕਮਾਲ ਕੀਤਾ ।
ਦੂਜਾ ਉਮਰ ਪਛਾਣ ਈਮਾਨ ਸੇਤੀ,
ਸੱਚਾ ਕੌਲ ਜਿਸਨੇ ਅਦਲ ਨਾਲ ਕੀਤਾ ।
ਤੀਜਾ ਇਬਨਿ ਅੱਫ਼ਾਨ ਅਸਮਾਨ ਮੰਨੀਂ,
ਸਾਰੀ ਉਮਰ ਨਾ ਗ਼ੈਰ ਖ਼ਿਆਲ ਕੀਤਾ ।
ਫ਼ਜ਼ਲ ਯਾਰ ਚੌਥਾ ਅਲੀ ਸ਼ਾਹ ਮਰਦਾਂ,
ਯਜ਼ਦਾ ਆਪ ਆਹਾ ਲਾਲੋ ਲਾਲ ਕੀਤਾ ।

No posts

Comments

No posts

No posts

No posts

No posts