My Dear son , written by Mandeep khanpuri (ਮਨਦੀਪ ਖਾਨਪੁਰੀ)'s image
Love PoetryPoetry1 min read

My Dear son , written by Mandeep khanpuri (ਮਨਦੀਪ ਖਾਨਪੁਰੀ)

mandeepkhanpurimandeepkhanpuri October 22, 2022
Share0 Bookmarks 31 Reads0 Likes

ਮਾਂ ਨੂੰ ਬਿਰਧ ਆਸ਼ਰਮ ਵਿੱਚ
ਪੁੱਤ ਨੂੰ ਪਾਲਿਆ - ਪੋਸਿਆ ਤੇ ਪੜ੍ਹਾਇਆ ,

ਤੱਤੀਆਂ -ਠੰਡੀਆਂ ਤੋਂ ਬਚਾਇਆ ।

ਰੱਖ ਨੌੰ ਮਹੀਨੇ ਲੁਕੋ ਕੇ ਢਿੱਡ ਵਿਚ ,

ਇਸ ਫ਼ਾਨੀ ਸੰਸਾਰ ਦਾ ਰਾਹ ਦਿਖਾਇਆ ।

ਬਦਲੇ ਦੇ ਵਿੱਚ ਉਸ ਛਿੰਦੇ ਪੁੱਤ ਨੇ ,

ਮਾਂ ਨੂੰ ਆਸ਼ਰਮ ਜਾ ਬਿਠਾਇਆ ।

ਕੀ ਮਾਂ ਹੁਣ ਪਹਾੜੋਂ ਭਾਰੀ ਹੋ ਗਈ ?

ਜਿਸ ਤੈਨੂੰ ਗੋਦੀ ਵਿੱਚ ਸੁਲਾਇਆ ।

ਉਹਨੂੰ ਧੱਕੇ ਦੇ ਦੇ ਘਰੋਂ ਤੂੰ ਕੱਢਿਆ ,

ਜੀਹਨੇ ਉਂਗਲੀ ਫੜ ਚੱਲਣਾ ਸਿਖਾਇਆ ।

ਕੌਣ ਦੀਵਾ ਬਣ ਕੇ ਜਗਦੀ ਸੀ ਰਹਿੰਦੀ ,

ਸੀ ,ਜਿੰਨਾ ਚਿਰ ਤੂੰ ਘਰ ਨਾ ਆਇਆ ।

ਤੇਰੇ ਤੋ ਦੋ ਵਕਤ ਦੀ ਰੋਟੀ ਵੀ ਨਾ ਸਰੀ ?

ਆਪ ਭੁੱਖੀ ਰਹਿ ਤੈਨੂੰ ਜਿਸ ਰਜਾਇਆ ॥

ਤੈਨੂੰ ਤਾਪ ਚੜ੍ਹੇ ਓ ਮੁੱਕ ਜਾਂਦੀ ਸੀ '

ਵੇ ਜੀਹਦੀ ਰੂਹ ਨੂੰ ਤੂੰ ਤੜਫਾਇਆ ।

ਆਪਣੀ ਮਾਂ ਨੂੰ ਮਾਰਨ ਦੇ ਦੋਸ਼ ਲੱਗਣਗੇ ,

ਜਦ ਵੀ ਰੱਬ ਫਤਵਾ ਸੁਣਾਇਆ ।

ਜਦ ਵੀ ਆਸ਼ਰਮ ਦਾ ਬੂਹਾ ਖੜਕਿਆ ,

ਹਰ ਵਾਰੀ ਮਾਂ ਦਾ ਦਿਲ ਧੜਕਿਆ 

ਪੁੱਤ ਦਾ ਆਸ਼ਰਮ ਨੇ ਫ਼ਰਜ਼ ਨਿਭਾਇਆ 

No posts

Comments

No posts

No posts

No posts

No posts