Gazal written by mandeep khanpuri's image
Share0 Bookmarks 27 Reads0 Likes

ਜਵਾਨੀ ਤੇ ਸ਼ਾਮ
ਮਿੱਟੀ ਤੋਂ ਬਣ ਕੇ ਬੰਦਾ  


ਸੋਨੇ ਦੇ ਦੇਖਦ ਖ਼ਾਬ ਏ  


ਮੁਫ਼ਤ ਦੇ ਵਿਚ ਮਹਿਕਾਂ ਵੰਡਦਾ  


ਦਿਆਲੂ ਬੜਾ ਗੁਲਾਬ ਏ  


ਸਮੇਂ ਨਾਲ ਤੂੰ ਘਰ ਨੂੰ ਆ ਜਾ  


ਸਮਾਂ ਬੜਾ ਖ਼ਰਾਬ ਏ  


ਦੂਜਿਆਂ ਦੇ ਘਰ ਸਾੜਨ ਵਾਲੇ ਦੀ  


 ਦੌਲਤ ਜਲ ਹੀ ਜਾਣੀ ਏ  


 ਜਵਾਨੀ ਤੇ ਸ਼ਾਮ ਦੋਸਤਾ


ਢਲ ਹੀ ਜਾਣੀ ਏਬੰਦਾ ਮਰਦਾ ਯਾਦ ਨ੍ਹੀਂ ਮਰਦੀ  


ਵਾਅਦੇ ਤੇਰੇ ਸਾਰੇ ਫਰਜ਼ੀ  


ਕੁੜਤਾ ਤਾਂ ਅਸੀਂ ਸੀ ਲੈਣਾ ਏ  


ਫੱਟ ਨੀ ਸਿਉਂ ਦਾ ਕੋਈ ਵੀ ਦਰਜ਼ੀ  


ਸਾਡੀ ਤਾਂ ਕਦੇ ਸੁਣਦਾ ਨਹੀਂ 


ਵਕਤ ਵੀ ਕਰਦਾ ਆਪਣੀ ਮਰਜ਼ੀ  


ਕਾਗਜ਼ ਵਾਂਗੂੰ ਪਾਣੀ ਦੇ ਵਿੱਚ  


ਤੇਰੀ ਆਕੜ ਸੜ ਗਲ ਜਾਣੀ ਏ  


ਜਵਾਨੀ ਤੇ ਸ਼ਾਮ ਦੋਸਤਾ


ਢਲ ਹੀ ਜਾਣੀ ਏਸੂਰਜ ਵੀ ਤਾਂ ਡੁੱਬਦਾ ਏ  


ਕੋਈ ਪੱਥਰ ਚੋਂ ਵੀ ਉਗਦਾ ਏ


ਕੋਈ ਪੰਛੀ ਦਾਣੇ ਖਾਂਦਾ ਏ  


ਕੋਈ ਕੀੜੇ ਵੀ ਤਾਂ ਚੁਗਦਾ ਏ


ਜੋ ਮਹਿਲਾਂ ਵਿੱਚ ਸੋਹਣਾ ਲੱਗਦਾ ਏ  


ਕੱਚ ਪੈਰਾਂ ਵਿੱਚ ਵੀ ਖੁੱਭਦਾ ਏ


ਜੋ ਕੂੜੇ ਦੇ ਵਿਚ ਸੁੱਟ ਦਿੱਤੀ  


ਉਹ ਬੱਚੀ ਪਲ ਹੀ ਜਾਣੀ ਏ  


ਜਵਾਨੀ ਤੇ ਸ਼ਾਮ ਦੋਸਤਾ


ਢਲ ਹੀ ਜਾਣੀ ਏ


No posts

Comments

No posts

No posts

No posts

No posts