Amazing thought written by mandeepkhanpuri's image
UAE PoetryPoetry1 min read

Amazing thought written by mandeepkhanpuri

mandeepkhanpurimandeepkhanpuri May 10, 2023
Share0 Bookmarks 27 Reads0 Likes

ਕੁਝ ਅਨਮੋਲ ਗੱਲਾਂ


ਕਦੇ ਵੀ ਕਿਸੇ ਨੂੰ ਘੱਟ ਨਾ ਸਮਝੋ

ਜਿਸ ਰਸਤੇ ਚੋ ਕੀੜੀ ਲੰਘ ਸਕਦੀ ਆ

ਹਾਥੀ ਸੋਚ ਵੀ ਨਹੀਂ ਸਕਦਾ। 



ਦੂਜਿਆਂ ਨੂੰ ਦੁਖੀ ਕਰ ਕੇ 

ਮਾਣੀ ਹੋਈ ਖ਼ੁਸ਼ੀ

ਅੰਤ ਨੂੰ ਦੁੱਖਾਂ ਦਾ ਕਾਰਨ ਬਣਦੀ ਆ। 


ਸਭ ਤੋਂ ਮਹਿੰਗੀ ਚੀਜ਼ ਸਾਹ ਹੁੰਦੇ ਨੇ

ਜੇ ਇਹ ਚਲੇ ਜਾਣ ਤਾਂ 

ਪਿੱਛੇ ਕੁਝ ਵੀ ਨਹੀਂ ਰਹਿ ਜਾਂਦਾ। 



ਹੱਥ ਪੈਰ ਮਾਰਦੇ ਰਹਿਣਾ ਚਾਹੀਦਾ ਏ

ਕੱਲਾ ਕਿਸਮਤ ਦੇ ਸਹਾਰੇ ਬੈਠ ਕੇ 

ਮੰਜ਼ਿਲਾਂ ਨਹੀਂ ਲੱਭਦੀਆ ਹੁੰਦੀਆ। 



ਮੰਨਿਆ ਹਰ ਥਾਂ ਪੈਸਾ ਕੰਮ ਨਹੀਂ ਆਉਂਦਾ

ਪਰ ਬਹੁਤ ਥਾਂਵਾਂ ਨੇ 

ਜਿੱਥੇ ਸਿਰਫ ਕੰਮ ਹੀ ਪੈਸਾ ਆਉਂਦਾ ਏ। 


ਸਭ ਕੁਝ ਹਾਰ ਕੇ ਖੁਸ਼ ਰਹਿਣ ਵਾਲਾ ਇਨਸਾਨ

ਜਗਦੇ ਹੋਏ ਦੀਵੇ ਵਰਗਾ ਹੁੰਦਾ ਏ

ਜਿਸ ਤੋਂ ਹਜ਼ਾਰਾਂ ਮੋਮਬੱਤੀਆਂ

 ਜਗਾਈਆਂ ਜਾ ਸਕਦੀਆਂ ਹਨ।


ਲੇਖਕ- ਮਨਦੀਪ ਖਾਨਪੁਰੀ

ਖਾਨਪੁਰ ਸਹੋਤਾ

ਹੁਸ਼ਿਆਰਪੁਰ

9779179060


No posts

Comments

No posts

No posts

No posts

No posts