ਤੂੰ ਹੱਸ ਕੇ's image
Share0 Bookmarks 16 Reads0 Likes

ਤੂੰ ਹੱਸ ਕੇ ਦਿਨ ਲੰਘਾਇਆ ਕਰ,

ਰੱਬ ਦੀ ਰਜ਼ਾ ਵਿੱਚ ਰਹਿ,

ਐਵੇਂ ਹੀ ਆਪਣੀ ਨਾ ਚਲਾਇਆ ਕਰ।

ਦਿਨ ਔਖੇ ਤਾਂ ਆਪ ਹੀ ਰੁਆ ਜਾਂਦੇ ਨੇ,

ਤੂੰ ਕਦੇ ਕਿਸੇ ਦੀ ਖੁਸ਼ੀ ਦਾ ਕਾਰਨ ਵੀ ਬਣ ਜਾਇਆ ਕਰ।

ਐਵੇਂ ਨਾ ਕਿਸੇ ਦੀ ਅੱਖ ਦਾ ਹੰਝੂ ਬਣ ਡੁੱਲ ਜਾਵੀਂ,

ਮੁਸਕਰਾਹਟ ਬਣ ਬੁਲਾਂ ਤੇ ਵੀ ਠਹਿਰ ਜਾਇਆ ਕਰ।

ਤੂੰ ਐਵੇਂ ਕਿਸੇ ਦਾ ਦਿਲ ਨਾ ਦੁਖਾਇਆ ਕਰ,

ਕੁੱਝ ਸਮਝਾਂ ਤੇ ਕੁੱਝ ਸਮਝ ਜਾਇਆ ਕਰ।

ਤੂੰ ਆਪਣੀ ਗਲਤੀ ਤੇ ਵੀ ਹੀ ਝੁੱਕ ਜਾਂਵੀ,

ਐਵੇਂ ਨਾ ਆਪਣਾ ਜੀਵਨ ਗਵਾਇਆ ਕਰ।

ਸਮਾਂ ਫਿਰ ਦੁਬਾਰਾ ਨਹੀਂ ਆਉਂਦਾ,

ਇਹ ਸੋਚ ਕੇ ਸਮਾਂ ਲੰਘਾਇਆ ਕਰ...

     ✍️ Kirpa Sharma 

No posts

Comments

No posts

No posts

No posts

No posts