
Share1 Bookmarks 75 Reads1 Likes
ਸਹਿਣਸ਼ੀਲਤਾ
ਈਸ਼ਵਰ ਹੈ ਸਹਿਣਸ਼ੀਲਤਾ ਦਾ ਸਾਗਰ,
ਜੋਂ ਵਿਸ਼ਵਾਸ ਕਰੇ ਉਜਾਗਰ।
ਰਿਜ਼ਕ, ਸਿਦਕ ਜੇ ਦੇਵੇ ਰੱਬ,
ਤਾਂ ਹੀ ਸੰਭਵ ਹੋਵੇ ਸਭ।
ਮੰਨਿਆ ਕਿ ਸਹਿਣਸ਼ੀਲਤਾ ਹੈ ਜ਼ਰੂਰੀ,
ਬਿੰਨ ਇਸ ਦੇ ਨਾ ਪੈਂਦੀ ਪੂਰੀ।
ਕਹਿੰਦੇ ਜਿਸਨੂੰ ਸਹਿਣਾ ਆ ਗਿਆ,
ਉਸਨੂੰ ਰਹਿਣਾ ਆ ਗਿਆ।
ਪਰ ਸਹਿਣਸ਼ੀਲਤਾ ਨਾ ਹੁੰਦੀ ਕਦੇ ਮਜ਼ਬੂਰੀ,
ਨਾ ਹੀ ਹੁੰਦੀ ਇਹ ਜੀ ਹਜ਼ੂਰੀ।
ਪਰ ਕੁੱਝ ਸਮਝਣ ਇਸ ਨੂੰ ਮਜ਼ਬੂਰੀ,
ਜਿਸ ਨਾਲ ਬਣ ਜਾਂਦੀ ਦੂਰੀ।
ਰਿਸ਼ਤੇ ਹੋ ਜਾਂਦੇ ਤਾਰ-ਤਾਰ,
ਸਹਿਣਸ਼ੀਲਤਾ ਉੱਥੇ ਹੋ ਜਾਂਦੀ ਸ਼ਰਮਸਾਰ।
✍️ ਕਿਰਪਾ ਸ਼ਰਮਾ
No posts
No posts
No posts
No posts
Comments