ਕਿਓ ਆਪਣਾ ਕੋਈ ਘਰ...'s image
Poetry1 min read

ਕਿਓ ਆਪਣਾ ਕੋਈ ਘਰ...

Kirpa SharmaKirpa Sharma November 30, 2022
Share0 Bookmarks 20 Reads1 Likes

ਕਿਉ ਆਪਣਾ ਕੋਈ ਘਰ...


ਧੀ ਦਾ ਕਿਉਂ ਕੋਈ ਘਰ ਨਹੀਂ ਹੁੰਦਾ।

ਹੁੰਦੀ ਦੋ-ਦੋ ਕੁਲਾਂ ਦੀ ਲਾਜ,

ਨਿਭਾਉਂਦੀ ਸਾਰੇ ਰਿਵਾਜ,

ਪਰ ਕਿਉਂ ਉਸ ਦਾ ਕੋਈ ਘਰ ਨਹੀਂ ਹੁੰਦਾ।

ਭਾਵੇਂ ਹਰ ਸਫ਼ਲਤਾ ਤੇ ਹੁੰਦਾ ਉਸਦਾ ਰਾਜ,

ਨਾਂ ਰੋਸ਼ਨ ਕਰੇ ਉਹ ਵਿੱਚ ਸਮਾਜ,

ਫਿਰ ਵੀ ਕਿਉਂ ਉਸਦਾ ਕੋਈ ਘਰ ਨਹੀਂ ਹੁੰਦਾ।

ਜਨਮ ਤੋਂ ਸਮਝੀ ਜਾਂਦੀ ਪਰਾਈ,

ਸਮਾਜ ਨੇ ਇਹ ਕੈਸੀ ਰੀਤ ਬਣਾਈ,

ਕਿਉ ਉਸਦਾ ਕੋਈ ਘਰ ਨਹੀਂ ਹੁੰਦਾ।

ਕਿਉ ਬਰਾਬਰੀ ਤੇ ਸਮਾਜ ਆਉਣ ਨਹੀਂ ਦਿੰਦਾ,

ਆਪਣੀ ਪਹਿਚਾਣ ਬਣਾਉਣ ਨਹੀਂ ਦਿੰਦਾ,

ਫਿਰ ਧੀ ਦਾ ਕਿਉਂ ਕੋਈ ਘਰ ਨਹੀਂ ਹੁੰਦਾ।

✍️ ਕਿਰਪਾ ਸ਼ਰਮਾ

No posts

Comments

No posts

No posts

No posts

No posts