
Share0 Bookmarks 66 Reads1 Likes
ਉਂਝ ਘਰ ਦਾ ਸਿਆਣਾ ਆ....
ਕਹਿਣ ਨੂੰ
ਉਂਝ ਘਰ ਦਾ ਸਿਆਣਾ ਹਾਂ ਮੈਂ,
ਸੁਣਦੇ ਮੇਰੀ ਇੱਕ ਨਹੀਂ,
ਫਿਰ ਮੈਂ ਘੰਟਾ ਹੁਕਮ ਚਲਾਉਣਾ ਆ,
ਉਂਝ ਲੋਕਾਂ ਭਾਅ ਦਾ ਸਿਆਣਾ ਹਾਂ ਮੈਂ।
ਜੱਦ ਮੈਂ ਮੰਗਾਂ ਪਾਣੀ,
ਤਾਂ ਕਹਿਣ ਹੁਣੇ ਤੂੰ ਪੀਤਾ,
ਫਿਰ ਕਾਹਦਾ ਮਾਣ ਕਰਾਉਣਾਂ ਹਾਂ,
ਉਂਝ ਲੋਕਾਂ ਭਾਅ ਦਾ ਸਿਆਣਾ ਹਾਂ ਮੈਂ।
ਇੱਕ ਨੁੱਕਰੇ ਮੰਜੀ ਡਾਹ ਛੱਡਦੇ,
ਰੋਟੀ ਉੱਥੇ ਫੜਾ ਛੱਡਦੇ,
ਇਹ ਖਾਣਾ ਵੀ ਕਾਹਦਾ ਖਾਣਾ ਮੈਂ,
ਉਂਝ ਲੋਕਾਂ ਭਾਅ ਦਾ ਸਿਆਣਾ ਹਾਂ ਮੈਂ।
ਕਿਸੇ ਕੰਮ ਵਿੱਚ ਮੈਨੂੰ ਪੁੱਛਦੇ ਨਹੀਂ,
ਕੁੱਝ ਕਹੇ ਤੇ ਵੀ ਰੁੱਕਦੇ ਨਹੀਂ,
ਫਿਰ ਕਾਹਦਾ ਕੁੱਝ ਕਹਾਣਾ ਆ,
ਉਂਝ ਲੋਕਾਂ ਭਾਅ ਦਾ ਸਿਆਣਾ ਹਾਂ ਮੈਂ।
ਇਹ ਮੇਰਾ ਹੀ ਖਾਂਦੇ ਨੇ,
ਫਿਰ ਮੇਰੇ ਤੇ ਹੁਕਮ ਚਲਾਉਂਦੇ ਨੇ,
ਲੋਕਾਂ ਨੂੰ ਇੰਝ ਜਤਾਉਂਦੇ ਨੇ,
ਉਂਝ ਲੋਕਾਂ ਭਾਅ ਦਾ ਸਿਆਣਾ ਹਾਂ ਮੈਂ।
ਕੋਲ ਕਦੇ ਨਾ ਬਹਿੰਦੇ ਨੇ,
ਦੂਰੋਂ ਸਭ ਕੁੱਝ ਕਹਿੰਦੇ ਨੇ,
ਫਿਰ ਕਾਹਦਾ ਦੁੱਖ ਸੁਣਾਉਣਾ ਆ,
ਉਂਝ ਲੋਕਾਂ ਭਾਅ ਦਾ ਸਿਆਣਾ ਹਾਂ ਮੈਂ।
✍️ ਕਿਰਪਾ ਸ਼ਰਮਾ
No posts
No posts
No posts
No posts
Comments