
Share0 Bookmarks 0 Reads0 Likes
ਤ੍ਰਿੰਝਣਾਂ ਵਿਚ ਨਾ ਹੁਣ ਚਲਦੇ ਚਰਖੇ ,ਖੇਤ ਖਾਲੀ ਨਰਮੇ ਅਤੇ ਕਪਾਹਾਂ ਦੇ,
ਗੰਨੇ ਦੀ ਨਾ ਹੁਣ ਹੁੰਦੀ ਖੇਤੀ,ਗੁੜ ਥਾਂ ਖੰਡ ਨੇ ਪਾਉਂਦੇ ਲੋਕੀਂ ਵਿਚ ਚਾਹਾਂ ਦੇ,
ਸੱਥਾਂ ਵਿਚ ਨਾ ਦਿਸਦੀ ਰੌਣਕ ,ਐਨੇ ਕੰਮਾਂ ਵਿਚ ਅਸੀਂ ਮਗ਼ਰੂਰ ਹਾਂ,
ਕਾਹਦੀ ਕਰੀ ਅਸੀਂ ਤਰੱਕੀ ,ਹੋ ਗਏ ਵਿਰਸੇ ਆਪਣੇ ਤੋਂ ਅਸੀਂ ਦੂਰ ਹਾਂ,
ਨਾ ਕੋਈ ਬੰਨਦਾ ਤੇੜ ਚਾਦਰਾ ,ਤੇ ਨਾਂ ਪੱਗ ਤੁਰਲੇ ਵਾਲੀ ਨਜਰੀ ਆਉਂਦੀ ਏ,
ਨਾ ਕੋਈ ਸਿਰਤੇ ਲੈਂਦੀ ਫੁਲਕਾਰੀ,ਨਾ ਸੱਗੀ ਫੁੱਲ ਕੋਈ ਸਿਰ ਤੇ ਲਾਉਂਦੀ ਏ,
ਕਿਉ ਕੱਪੜਿਆ ਤੋਂ ਬਾਹਰ ਹੋ ਜਾਂਦੇ,ਹੋਣ ਲਈ ਦੁਨੀਆਂ ਤੇ ਮਸ਼ਹੂਰ ਹਾਂ,
ਕਾਹਦੀ ਕਰੀ ਅਸੀਂ ਤਰੱਕੀ ,ਹੋ ਗਏ ਵਿਰਸੇ ਆਪਣੇ ਤੋਂ ਅਸੀਂ ਦੂਰ ਹਾਂ,
ਘਰ ਤੇ ਚੁੱਲ੍ਹੇ ਨਾ ਸਾਂਝੇ ਰਹਿ ਗਏ,ਪੈ ਗਈਆਂ ਘਰਾਂ ਵਿੱਚ ਵੰਡੀਆਂ ਨੇ,
ਕੌੜੇ ਬੋਲਾਂ ਨੇ ਝੱਟ ਗੰਢਾਂ ਖੋਲੀਆਂ,ਪਿਆਰ ਦੀਆਂ ਜੌ ਬਜੁਰਗਾਂ ਗੰਢੀਆਂ ਨੇ,
ਪ੍ਰੀਤ ਕਾਉਣੀ ਜੌ ਰਹਿ ਗਿਆ ਫੇਰ ਲਿਖੂੰਗਾ,ਹੁਣ ਗਿਆ ਥੱਕ ਚੂਰ ਹਾਂ,
ਕਾਹਦੀ ਕਰੀ ਅਸੀਂ ਤਰੱਕੀ ,ਹੋ ਗਏ ਵਿਰਸੇ ਆਪਣੇ ਤੋਂ ਅਸੀਂ ਦੂਰ ਹਾਂ,
✍️ਗੁਰਪ੍ਰੀਤ ਸਿੰਘ ਕਾਉਣੀ 8968777287✍️
No posts
No posts
No posts
No posts
Comments